07/25/2026
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਮੂਹ ਸਿੱਖ ਮੋਟਰਸਾਈਕਲ ਕਲੱਬਾਂ ਦੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਕੰਮਕਾਜ ਵਾਲਾ ਦਿਨ ਹੋਣ ਦੇ ਬਾਵਜੂਦ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਮਹਾਨ ਸ਼ਹੀਦਾਂ ਅਤੇ ਯੋਧਿਆਂ ਦੀ ਯਾਦ ਵਿੱਚ ਮੋਟਰਸਾਈਕਲ ਰਾਈਡ ਰਾਹੀਂ ਸ਼ਰਧਾਂਜਲੀ ਭੇਟ ਕੀਤੀ।
ਇਹ ਰਾਈਡ ਇਸ ਗੱਲ ਦਾ ਪ੍ਰਤੀਕ ਸੀ ਕਿ ਅੱਜ ਵੀ ਉਹਨਾਂ ਮਹਾਨ ਯੋਧਿਆਂ ਦੇ ਵਾਰਸ ਆਪਣੀ ਪਛਾਣ, ਆਪਣੇ ਹੱਕਾਂ ਅਤੇ ਆਪਣੇ ਸਿਧਾਂਤਾਂ ਲਈ ਡਟ ਕੇ ਖੜ੍ਹੇ ਹਨ। ਇਸ ਦੀ ਪ੍ਰੇਰਣਾਦਾਇਕ ਮਿਸਾਲ ਸਰਦਾਰ ਅਵਤਾਰ ਸਿੰਘ ਜੀ ਢਿੱਲੋਂ ਹਨ, ਜਿਨ੍ਹਾਂ ਨੇ ਲੰਬੀ ਜੱਦੋ-ਜਹਿਦ ਤੋਂ ਬਾਅਦ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦਾ ਹੱਕ ਹਾਸਲ ਕੀਤਾ।
ਅਸੀਂ ਅਰਦਾਸ ਅਤੇ ਆਸ ਕਰਦੇ ਹਾਂ ਕਿ 23 ਜੁਲਾਈ 2027 ਨੂੰ ਇਸ ਤੋਂ ਵੀ ਵੱਡੇ ਅਤੇ ਪ੍ਰਭਾਵਸ਼ਾਲੀ ਸਮਾਗਮ ਰਾਹੀਂ ਇਕ ਸਦੀ ਪਹਿਲਾਂ ਸਾਡੇ ਪੁਰਖਿਆਂ ਨਾਲ ਹੋਏ ਧੱਕੇ ਅਤੇ ਬੇਇਨਸਾਫ਼ੀ ਨੂੰ ਯਾਦ ਕਰਦਿਆਂ, ਆਪਣੇ ਇਤਿਹਾਸ, ਆਪਣੀ ਪਛਾਣ ਅਤੇ ਆਪਣੇ ਅਧਿਕਾਰਾਂ ਦੀ ਆਵਾਜ਼ ਨੂੰ ਹੋਰ ਵੀ ਬੁਲੰਦ ਕਰਾਂਗੇ।
ਜਿਹੜੀਆਂ ਕੌਮਾਂ ਆਪਣੀ ਵਿਰਾਸਤ ਦੇ ਮਾਣ ਨੂੰ ਮੱਥੇ ਦਾ ਤਾਜ ਬਣਾਉਂਦੀਆਂ ਹਨ ਅਤੇ ਉਸ ਨੂੰ ਜਨ-ਸਮੂਹ ਨਾਲ ਸਾਂਝਾ ਕਰਦੀਆਂ ਹਨ, ਉਨ੍ਹਾਂ ਕੌਮਾਂ ਦੀ ਪਛਾਣ, ਸਰੂਪ ਅਤੇ ਸਿਧਾਂਤ ਹਮੇਸ਼ਾ ਸੁਰੱਖਿਅਤ ਰਹਿੰਦੇ ਹਨ।
ਸਮੂਹ UTA ਟੀਮ ਵੱਲੋਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।
Our heartfelt thanks to all the brothers from the Sikh Motorcycle Clubs who, despite it being a working day, took time out of their busy schedules to participate in a motorcycle ride in tribute to our great martyrs and warriors.
This ride symbolized that the descendants of those great warriors still stand firmly for their identity, their rights, and their principles. A truly inspiring example is Sardar Avtar Singh Dhillon, who, after a long and determined struggle, secured the right to ride a motorcycle while wearing his turban.
We pray and hope that on July 23, 2027, an even larger and more impactful event will be organized to remember the injustice inflicted upon our forefathers a century ago, while raising an even stronger voice for our history, our identity, and our rights.
Nations that wear the pride of their heritage as a crown upon their heads and proudly share it with the world preserve their identity, character, and principles for generations to come.
On behalf of the entire UTA Team, we extend our sincere gratitude to every brother who participated.